The Power of Journalism in Promoting Human Rights: Sikhs of France Begin To Gain European Support for Turban Rights 🌍
ਇਸ ਸੁਨੇਹੇ ਨੂੰ ਪੰਜਾਬੀ ਵਿੱਚ ਪੜ੍ਹਣ ਲਈ ਅੰਗ੍ਰੇਜ਼ੀ ਦੇ ਵੇਰਵੇ ਬਾਦ ਪੜ੍ਹੋ

We live in an era where journalism transcends boundaries and sparks positive change, and a remarkable example of this has emerged through the ground-breaking reporting by The Punjab Feed, a fresh start-up. Their insightful coverage on the Sikhs of France has ignited a wave of European solidarity for the right to turban, fostering change on an international scale.

This remarkable journey began when The Punjab Feed’s ground report shed light on the challenges faced by Sikh individuals in France due to the 2004 law prohibiting conspicuous religious symbols in state schools. The story reached the hearts of many, resonating with the fundamental principles of human rights and freedom of expression.

In an inspiring turn of events, a European nonprofit organization, CAP Freedom of Conscience, took notice.

Recognizing the urgency of the situation, they decided to take action. Alongside UNITED SIKHS, they approached the United Nations Human Rights Council in Geneva to advocate for change in France’s stance on the issue. Our battle for the Right to Turban in France continues.

Let’s celebrate the power of this kind of journalism that can help make a difference: https://youtu.be/B-gAFEKANcc?feature=shared 🌟 #TurbanRights #FreedomOfConscience #JournalismForChange #RightToTurban

ਮਨੁੱਖੀ ਅਧਿਕਾਰਾਂ ਦੇ ਸਮਰਥਨ ਵਿੱਚ ਪੱਤਰਕਾਰੀ ਦੀ ਤਾਕਤ
ਫਰਾਂਸ ਦੇ ਸਿੱਖਾਂ ਨੇ ਦਸਤਾਰ ਦੇ ਅਧਿਕਾਰਾਂ ਲਈ ਯੂਰਪੀਅਨ ਯੂਨੀਅਨ ਦਾ ਸਮਰਥਨ ਪ੍ਰਾਪਤ ਕਰਨਾ ਸ਼ੁਰੂ ਕੀਤਾ

ਅਸੀਂ ਇੱਕ ਅਜਿਹੇ ਯੁੱਗ ਵਿੱਚ ਰਹਿੰਦੇ ਹਾਂ ਜਿੱਥੇ ਪੱਤਰਕਾਰੀ ਹੱਦਾਂ ਪਾਰ ਕਰਦੀ ਹੈ ਅਤੇ ਸਕਾਰਾਤਮਕ ਤਬਦੀਲੀ ਨੂੰ ਜਨਮ ਦਿੰਦੀ ਹੈ, ਅਤੇ ਇਸਦੀ ਇੱਕ ਕਮਾਲ ਦੀ ਉਦਾਹਰਨ ਇੱਕ ਨਵੇਂ ਸਟਾਰਟ-ਅਪ ‘ਦ ਪੰਜਾਬ ਫੀਡ ਵੱਲੋਂ ਜ਼ਮੀਨੀ ਪੱਧਰ ਦੀ ਰਿਪੋਰਟਿੰਗ ਰਾਹੀਂ ਸਾਹਮਣੇ ਆਈ ਹੈ। ਫਰਾਂਸ ਦੇ ਸਿੱਖਾਂ ‘ਤੇ ਉਨ੍ਹਾਂ ਦੀ ਸੂਝ-ਬੂਝ ਵਾਲੀ ਕਵਰੇਜ ਨੇ ਅੰਤਰਰਾਸ਼ਟਰੀ ਪੱਧਰ ‘ਤੇ ਤਬਦੀਲੀ ਨੂੰ ਉਤਸ਼ਾਹਤ ਕਰਦੇ ਹੋਏ, ਦਸਤਾਰ ਦੇ ਅਧਿਕਾਰ ਲਈ ਯੂਰਪੀਅਨ ਏਕਤਾ ਦੀ ਲਹਿਰ ਨੂੰ ਜਗਾਇਆ ਹੈ।

ਇਹ ਕਮਾਲ ਦਾ ਸਫ਼ਰ ਉਦੋਂ ਸ਼ੁਰੂ ਹੋਇਆ ਜਦੋਂ ‘ਪੰਜਾਬ ਫੀਡ’ ਦੀ ਜ਼ਮੀਨੀ ਰਿਪੋਰਟ ਨੇ 2004 ਦੇ ਰਾਜ ਦੇ ਸਕੂਲਾਂ ਵਿੱਚ ਧਾਰਮਿਕ ਚਿੰਨ੍ਹਾਂ ਦੀ ਪਾਬੰਦੀ ਦੇ ਕਾਨੂੰਨ ਕਾਰਨ ਫਰਾਂਸ ਵਿੱਚ ਸਿੱਖ ਵਿਅਕਤੀਆਂ ਨੂੰ ਦਰਪੇਸ਼ ਚੁਣੌਤੀਆਂ ਬਾਰੇ ਚਾਨਣਾ ਪਾਇਆ। ਮਨੁੱਖੀ ਅਧਿਕਾਰਾਂ ਅਤੇ ਪ੍ਰਗਟਾਵੇ ਦੀ ਆਜ਼ਾਦੀ ਦੇ ਬੁਨਿਆਦੀ ਸਿਧਾਂਤਾਂ ਨਾਲ ਗੂੰਜਦੀ ਕਹਾਣੀ ਬਹੁਤ ਸਾਰੇ ਲੋਕਾਂ ਦੇ ਦਿਲਾਂ ਤੱਕ ਪਹੁੰਚੀ।

ਘਟਨਾਵਾਂ ਦੇ ਇੱਕ ਪ੍ਰੇਰਨਾਦਾਇਕ ਮੋੜ ਵਿੱਚ, ਇੱਕ ਯੂਰਪੀਅਨ ਗੈਰ-ਲਾਭਕਾਰੀ ਸੰਸਥਾ, CAP ਫਰੀਡਮ ਆਫ਼ ਕਾਂਸਾਇੰਸ ਨੇ ਨੋਟਿਸ ਲਿਆ।

ਸਥਿਤੀ ਦੀ ਤਤਕਾਲਤਾ ਨੂੰ ਸਮਝਦੇ ਹੋਏ, ਯੂਨਾਈਟਿਡ ਸਿੱਖਸ ਨਾਲ ਮਿਲਕੇ ਉਨ੍ਹਾਂ ਨੇ ਕਾਰਵਾਈ ਕਰਨ ਦਾ ਫੈਸਲਾ ਲਿਆ, ਇਸ ਮੁੱਦੇ ‘ਤੇ ਫਰਾਂਸ ਦੇ ਰੁਖ ਨੂੰ ਬਦਲਣ ਦੀ ਵਕਾਲਤ ਕਰਨ ਲਈ ਜਿਨੇਵਾ ਵਿਖੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਤੱਕ ਵੀ ਪਹੁੰਚ ਕੀਤੀ। ਫਰਾਂਸ ਵਿੱਚ ਦਸਤਾਰ ਦੇ ਅਧਿਕਾਰ ਲਈ ਸਾਡੀ ਲੜਾਈ ਜਾਰੀ ਹੈ।

ਆਉ ਇਸ ਤਰ੍ਹਾਂ ਦੀ ਪੱਤਰਕਾਰੀ ਦੀ ਤਾਕਤ ਦਾ ਜਸ਼ਨ ਮਨਾਈਏ ਜੋ ਕਿ ਇੱਕ ਫਰਕ ਲਿਆਉਣ ਵਿੱਚ ਮਦਦ ਕਰ ਸਕਦੀ ਹੈ।

Translate »
Share This